ਗਰਭਵਤੀ ਔਰਤਾਂ ਨੂੰ ਆਰਾਮ ਦੀ ਲੋੜ ਤਾਂ ਹੁੰਦੀ ਹੈ ਪਰ ਹਰ ਸਮੇਂ ਲੇਟੇ ਰਹਿਣਾ ਜਾਂ ਫਿਰ ਆਲਸ ਕਰਨਾ ਮਾਂ ਅਤੇ ਗਰਭ 'ਚ ਪਲ ਰਹੇ ਬੱਚੇ ਦੋਵਾਂ ਲਈ ਖਤਰਨਾਕ ਹੋ ਸਕਦਾ ਹੈ।
ਡਾਕਟਰਾਂ ਦੀ ਸਲਾਹ ਮੰਨੀਏ ਤਾਂ ਗਰਭਵਤੀ ਔਰਤਾਂ ਜਿੰਨਾ ਜ਼ਿਆਦਾ ਐਕਟਿਵ ਰਹਿੰਦੀਆਂ ਹਨ। ਡਿਲਵਰੀ ਨਾਰਮਲ ਹੋਣ ਦੇ ਚਾਨਸ ਓਨੇ ਹੀ ਜ਼ਿਆਦਾ ਹੁੰਦੇ ਹਨ। ਇਸ ਤੋਂ ਇਲਾਵਾ ਮਾਂ ਦੇ ਐਕਟਿਵ ਹੋਣ ਨਾਲ ਬੱਚੇ ਦੀ ਸਿਹਤ 'ਤੇ ਵੀ ਹਾਂ-ਪੱਖੀ ਅਸਰ ਪੈਂਦਾ ਹੈ।
ਔਰਤਾਂ ਨੂੰ ਇਸ ਦੌਰਾਨ ਭਾਰੀ-ਕਸਰਤ ਨਹੀਂ ਕਰਨੀ ਚਾਹੀਦੀ। ਉਨ੍ਹਾਂ ਲਈ ਯੋਗ ਕਰਨਾ ਵਧੀਆ ਹੈ।
ਇਸ ਕ੍ਰਮ 'ਚ ਅੱਜ ਕੌਮਾਂਤਰੀ ਯੋਗ ਦਿਵਸ ਦੇ ਮੌਕੇ 'ਤੇ ਰਾਜਕੋਟ 'ਚ ਕਰੀਬ 2000 ਤੋਂ ਵੀ ਜ਼ਿਆਦਾ ਗਰਭਵਤੀ ੰਮਹਿਲਾਵਾਂ ਨੇ ਇਕੱਠੇ ਯੋਗ ਕੀਤਾ। ਇੰਨੀ ਵੱਡੀ ਗਿਣਤੀ 'ਚ ਗਰਭਵਤੀ ਔਰਤਾਂ ਦਾ ਯੋਗ ਕਰਨਾ ਆਪਣਾ-ਆਪਣਾ 'ਚ ਇਕ ਵਰਲਡ ਰਿਕਾਰਡ ਹੈ। ਇਸ ਖਾਸ ਦਿਨ ਲਈ ਰਾਜਕੋਟ 'ਚ ਕਈ ਦਿਨਾਂ ਤੋਂ ਤਿਆਰੀ ਕੀਤੀ ਜਾ ਰਹੀ ਸੀ।
ਇਹ ਘਰੇਲੂ ਪੈਕ ਕਰੇਗਾ ਤੁਹਾਨੂੰ ਗੋਰਾ
NEXT STORY